Ads R

Monday, November 11, 2019

Today’s Hukamnama Sahib,12.11.19

ਸੱਚਖੰਡ ਸੀ੍ ਹਰਿਮੰਦਰ ਸਾਹਿਬ ਤੋਂ ਆਇਆ,ਅੱਜ ਦਾ ਮੁੱਖਵਾਕ 



ਮੰਗਲਵਾਰ੨੭ ਕੱਤਕ (ਸੰਮਤ ੫੫੧ ਨਾਨਕਸ਼ਾਹੀ) (ਅੰਗ੫੮੭)

ਸਲੋਕ  
ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ  
ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ  
ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿਅਪਾਰਿ  
ਏਹਿ ਸਜਣ ਮਿਲੇ  ਵਿਛੁੜਹਿ ਜਿ ਆਪਿ ਮੇਲੇ ਕਰਤਾਰਿ  
ਇਕਨਾ ਦਰਸਨ ਕੀ ਪਰਤੀਤਿ  ਆਈਆ ਸਬਦਿ  ਕਰਹਿ ਵੀਚਾਰੁ 
ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ  
ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ  
ਇਸੁ ਪਰੀਤੀ ਤੁਟਦੀ ਵਿਲਮੁ  ਹੋਵਈ ਇਤੁਦੋਸਤੀ ਚਲਨਿ ਵਿਕਾਰ  
ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ  ਕਰਹਿ ਪਿਆਰੁ  
ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏਕਰਤਾਰਿ ੧॥

English Translation: 

SHALOK, THIRD MEHL:
The friends who love the True Guru, meet with the Lord, the True Friend. Meeting their Beloved, they meditate on the True Lord with love and affection. Their minds are appeased by their own minds, through the incomparable Word of the Guru’s Shabad. These friends are united, and will not be separated again; they have been united by the Creator Lord Himself. Some do not believe in the Blessed Vision of the Guru’s Darshan; they do not contemplate the Word of the Shabad. The separated ones are in love with duality — what more separation can they suffer? Friendship with the self-willed manmukhs lasts for only a few short days. This friendship is broken in an instant; this friendship leads to corruption. They do not fear the True Lord within their hearts, and they do not love the Naam. O Nanak, why become friends with those whom the Creator Lord Himself has misled? || 1 ||

* ਵਿਆਖਿਆ *

ਜਿਨ੍ਹਾਂ (ਸਤਸੰਗੀਆਂਦਾ ਗੁਰੂ ਨਾਲ ਪ੍ਰੇਮ ਹੁੰਦਾ ਹੈਉਹ ਸਤਸੰਗੀਆਂ ਨੂੰ ਮਿਲਦੇ ਹਨਸਤਸੰਗੀਆਂ ਨੂੰ ਮਿਲ ਕੇ ਉਹੀ ਮਨੁੱਖ ਪ੍ਰਭੂ ਪ੍ਰੀਤਮ ਨੂੰ ਸਿਮਰਦੇ ਹਨਕਿਉਂਕਿ ਸੱਚੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈਸਤਿਗੁਰੂ ਦੇ ਅਪਾਰ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਮਨ ਆਪਣੇ ਆਪ ਤੋਂ ਹੀ ਪ੍ਰਭੂਵਿਚ ਪਤੀਜ ਜਾਂਦਾ ਹੈਅਜੇਹੇ ਸਤਸੰਗੀ ਮਨੁੱਖ (ਇਕ ਵਾਰੀਮਿਲੇ ਹੋਏ ਫਿਰ ਵਿਛੁੜਦੇ ਨਹੀਂ ਹਨਕਿਉਂਕਿ ਕਰਤਾਰ ਨੇ ਆਪ ਇਹਨਾਂ ਨੂੰ ਮਿਲਾ ਦਿੱਤਾ ਹੈਇਕਨਾਂ (ਵਿਛੁੜੇ ਹੋਇਆਂਨੂੰ ਪ੍ਰਭੂ ਦੇ ਦੀਦਾਰ ਦਾ ਯਕੀਨ ਹੀ ਨਹੀਂ ਬੱਝਦਾਕਿਉਂਕਿ ਉਹ ਗੁਰੂ ਦੇ ਸ਼ਬਦ ਵਿਚ ਕਦੇ ਵਿਚਾਰ ਹੀ ਨਹੀਂ ਕਰਦੇ  ਪਰਜਿਨ੍ਹਾਂ ਮਨੁੱਖਾਂ ਦੀ ਸੁਰਤਿ ਸਦਾ ਮਾਇਆ ਦੇ ਮੋਹ ਵਿਚ ਜੁੜੀ ਰਹਿੰਦੀ ਹੈਉਹਨਾਂ (ਪ੍ਰਭੂ ਤੋਂਵਿਛੁੜੇ ਹੋਇਆਂ ਦਾ ਹੋਰ ਵਿਛੋੜਾ ਭੀ ਕੀਹ ਹੋਣਾ ਹੋਇਆ? (ਭਾਵਮਾਇਆ ਵਿਚ ਫਸੇ ਰਹਿਣ ਕਰਕੇ ਉਹ ਪਰਮਾਤਮਾ ਨਾਲੋਂ ਵਿਛੋੜਾ ਮਹਿਸੂਸ ਹੀ ਨਹੀਂ ਕਰਦੇਜੋ ਮਨੁੱਖ ਆਪਣੇ ਮਨ ਦੇ ਪਿਛੇ ਤੁਰਦਾ ਹੈਉਸ ਨਾਲਮਿੱਤ੍ਰਤਾ ਥੋੜੇ ਹੀ ਦੋ ਚਾਰ ਦਿਨ ਲਈ ਹੀ ਰਹਿ ਸਕਦੀ ਹੈਇਸ ਮਿੱਤ੍ਰਤਾ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, (ਉਂਞ ਭੀਇਸ ਮਿੱਤ੍ਰਤਾ ਵਿਚੋਂ ਬੁਰਾਈਆਂ ਹੀਨਿਕਲਦੀਆਂ ਹਨ  ਹੇ ਨਾਨਕਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਡਰ ਨਹੀਂਜੋ ਪਰਮਾਤਮਾ ਦੇ ਨਾਮ ਵਿਚ ਕਦੇ ਪਿਆਰ ਨਹੀਂ ਪਾਉਂਦੇ ਉਹਨਾਂਨਾਲ ਸਾਂਝ ਪਾਉਣੀ ਹੀ ਨਹੀਂ ਚਾਹੀਦੀ ੧।

No comments:

Post a Comment

Today’s Hukamnama Sahib (07.07.20)

ਸੱਚਖੰਡ   ਸ੍ਰੀ   ਦਰਬਾਰ   ਸਾਹਿਬ  ,  ਤੋਂ   ਆਇਆ   ਅੱਜ   ਦਾ   ਮੁੱਖਵਾਕ ਸਲੋਕੁ   ਮਃ   ੩   ॥   ਬ੍ਰਹਮੁ   ਬਿੰਦੈ   ਤਿਸ   ਦਾ   ਬ੍ਰਹਮਤੁ   ਰਹੈ...