ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਾਂ ਜੀ
1.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ?
ਉ:15 ਅਪ੍ਰੈਲ 1469 ਈ . ਨੂੰ .
2.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ?
ਉ: ਰਾਇ - ਭੋਇ ਦੀ ਤਲਵੰਡੀ ।
3.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਕਿਹੜੇ ਦੇਸ਼ ਵਿੱਚ ਹੈ ?
ਉ: ਪਾਕਿਸਤਾਨ ਵਿੱਚ
4.ਪ੍ਰ: ਰਾਇ - ਭੋਇ ਦੀ ਤਲਵੰਡੀ ਨੂੰ ਅੱਜਕੱਲ੍ਹ ਕੀ ਕਿਹਾ ਜਾਂਦਾ ਹੈ ?
ਉ: ਨਨਕਾਣਾ ਸਾਹਿਬ
5.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਕੀ ਨਾਂ ਸੀ ?
ਉ: ਮਾਤਾ ਤ੍ਰਿਪਤਾ ਦੇਵੀ ਜੀ ।
6.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉ: ਮਹਿਤਾ ਕਲਿਆਣ ਰਾਏ ਜੀ ( ਮਹਿਤਾ ਕਾਲੂ )
7.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ ?
ਉ: ਸ਼ਿਵ ਰਾਮ ਬੇਦੀ
8.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਦੀ ਜੀ ਦਾ ਕੀ ਨਾਂ ਸੀ ?
ਉ: ਬਨਾਰਸੀ ਜੀ
9.ਪ੍ਰ: ਮਹਿਤਾ ਕਾਲੂ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉ: ਪੋਠੋਵਿੰਡ
10.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਜੀ ਦਾ ਕੀ ਨਾਂ ਸੀ ?
ਉ: ਬੇਬੇ ਨਾਨਕੀ ਜੀ
11.ਪ੍ਰ: ਬੇਬੇ ਨਾਨਕੀ ਜੀ ਗੁਰੂ ਜੀ ਤੋਂ ਉਮਰ ਵਿੱਚ ਕਿੰਨੇ ਵੱਡੇ ਸਨ ?
ਉ: 5 ਸਾਲ
12.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਂ ਸੀ ?
ਉ: ਮਾਤਾ ਸੁੱਲਖਣੀ ਜੀ
13.ਪ੍ਰ: ਮਾਤਾ ਸੁੱਲਖਣੀ ਜੀ ਕਿੱਥੋਂ ਦੇ ਰਹਿਣ ਵਾਲੇ ਸਨ ?
ਉ: ਬਟਾਲੇ ਦੇ
14.ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਦੋਂ ਹੋਇਆ ਸੀ ?
ਉ: ਸੰਨ 1487 ਈ. ਨੂੰ
15 ਪ੍ਰ: ਮਾਤਾ ਸੁੱਲਖਣੀ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉ: ਮੂਲ ਚੰਦ ਜੀ
16 ਪ੍ਰ: ਮਾਤਾ ਸੁੱਲਖਣੀ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ?
ਉ: ਮਾਤਾ ਚੰਦੋ ਰਾਣੀ ਜੀ
17 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸਨ ?
ਉ : ਦੋ
18 ਪ੍ਰ : ਗੁਰੂ ਜੀ ਦੇ ਪੁੱਤਰਾਂ ਦੇ ਕੀ ਨਾਂ ਸਨ ?
ਉ: ਸ੍ਰੀ ਚੰਦ ਤੇ ਲੱਖਮੀ ਦਾਸ
19 ਪ੍ਰ: ਸ੍ਰੀ ਚੰਦ ਜੀ ਕਿਸ ਸੰਪਰਦਾ ਦੇ ਮੁਖੀ ਸਨ ?
ਉ: ਉਦਾਸੀ ਸੰਪਰਦਾ ਦੇ
20 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਕਿਸ ਪਿੰਡ ਸਨ ?
ਉ: ਚਾਹਲ ( ਨੇੜੇ ਲਾਹੌਰ )
21 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਸ ਸੰਨ ਵਿਚ ਪੜ੍ਹਨ ਲਈ ਭੇਜਿਆ ਗਿਆ ?
ਉ: 1475 ਈ . ਨੂੰ
22 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਸ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ ?
ਉ: ਗੋਪਾਲ ਪਾਂਧੇ ਕੋਲ
23 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਕ੍ਰਿਤ ਪੜ੍ਹਨ ਲਈ ਕਿਸ ਵਿਦਵਾਨ ਕੋਲ ਭੇਜਿਆ ਗਿਆ ?
ਉ: ਬ੍ਰਿਜ ਲਾਲ ਜਾਂ ਬੈਜ ਨਾਥ ਕੋਲ
24 ਪ੍ਰ: ਗੁਰੂ ਜੀ ਫਾਰਸੀ ਪੜਨ ਲਈ ਕਿਸਦੇ ਮਰੱਸੇ ਭੇਜੇ ਗਏ ?
ਉ: ਕਾਜੀ ਕੁਤਬਦੀਨ ਕੋਲ
25 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਡੰਗਰ ਚਾਰਨ ਕਿੱਥੇ ਜਾਂਦੇ ਸਨ ?
ਉ: ਪਿੰਡੋ ਬਾਹਰ ਜੰਗਲ ਵਿਚ
26 ਪ੍ਰ: ਕਿਸਾਨ ਦੀ ਫਸਲ ਕਿਸਨੇ ਉਜਾੜ ਦਿੱਤੀ ਸੀ ?
ਉ: ਗੁਰੂ ਜੀ ਕੇ ਪਸ਼ੂਆਂ ਨੇ
27 ਪ੍ਰ: ਕਿਸਾਨ ਕਿਸ ਕੋਲ ਫਰਿਆਦੀ ਹੋਇਆ ?
ਉ: ਰਾਇ ਬੁਲਾਰ ਕੋਲ
28 ਪ੍ਰ: ਰਾਇ ਬੁਲਾਰ ਕੌਣ ਸੀ ?
ਉ: ਇਲਾਕੇ ਦਾ ਚੌਧਰੀ
29 ਪ੍ਰ: ਰਾਇ ਬੁਲਾਰ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਕਿਹੋ ਜਿਹੀ ਭਾਵਨਾ ਸੀ ?
ਉ: ਸ਼ਰਧਾ ਵਾਲੀ
30 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਨਾਉਣ ਲਈ ਕਿਹੜਾ ਪੰਡਿਤ ਬੁਲਾਇਆ ਗਿਆ ?
ਉ: ਹਰਦਿਆਲ
31 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚਾ ਸੌਦਾ ਕਰਨ ਲਈ ਪਿਤਾ ਜੀ ਨੇ ਕਿੰਨੇ ਪੈਸੇ ਦਿੱਤੇ ?
ਉ: ਵੀਹ ਰੁਪਏ
32 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਖਰਾ ਸੌਦਾ ਕਰਨ ਲਈ ਕਿੱਥੇ ਜਾ ਰਹੇ ਸਨ ?
ਉ: ਚੂਹੜਕਾਣੇ ਵੱਲ
33 ਪ੍ਰ: ਜੰਗਲ ਵਿਚ ਗੁਰੂ ਜੀ ਨੂੰ ਕੌਣ ਮਿਲੇ ?
ਉ: ਭੁੱਖੋਂ ਸਾਧੂ
34 ਪ੍ਰ: ਗੁਰੂ ਜੀ ਨੇ ਭੁੱਖੇ ਸਾਧੂਆਂ ਦੀ ਸੇਵਾ ਕਿਵੇਂ ਕੀਤੀ ?
ਉ: ਭੋਜਨ ਖਵਾ ਕੇ
35 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸੱਚਾ ਸੌਦਾ ਕਰਨ ਤੇ ਪਿਤਾ ਕਾਲੂ ਜੀ ਦਾ ਕੀ ਪ੍ਰਤੀਕਰਮ ਸੀ ?
ਉ: ਪਿਤਾ ਜੀ ਗੁਰੂ ਜੀ ਨਾਲ ਗੁੱਸੇ ਹੋਏ
35 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਿਲ ( ਸੁਪੱਤਨੀ ) ਦਾ ਨਾਂ ਦੱਸੋ ?
ਉ: ਮਾਤਾ ਸੁਲੱਖਣੀ ਜੀ
36 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਿੰਡ ਦਾ ਨਾਂ ਦੱਸੋ ?
ਉ: ਬਟਾਲਾ
37 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਦਾ ਨਾਂ ਕੀ ਸੀ ?
ਉ: ਮੂਲ ਚੰਦ ਜੀ
38 ਪ੍ਰ: ਰਾਏ ਬੁਲਾਰ ਨੂੰ ਭਾਈਆ ਜੈ ਰਾਮ ਜੀ ਨੂੰ ਕੀ ਸਿਫਾਰਿਸ਼ ਕੀਤੀ?
ਉ: ਕਿ ਉਹ ਗੁਰੂ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਲੈ ਜਾਵੇ
39 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਕਿਹੜੇ ਸੰਨ ਵਿਚ ਗਏ ਸਨ ?
ਉ: 1484 ਈ . ਵਿੱਚ
40 ਪ੍ਰ: ਉਸ ਸਮੇਂ ਸੁਲਤਾਨਪੁਰ ਲੋਧੀ ਦਾ ਨਵਾਬ ਕੌਣ ਸੀ ?
ਉ: ਦੌਲਤ ਖਾਂ ਲੋਧੀ
41 ਪ੍ਰ: ਸੁਲਤਾਨਪੁਰ ਲੋਧੀ ਗੁਰੂ ਜੀ ਨੂੰ ਕੀ ਕੰਮ ਮਿਲਿਆ ਸੀ ?
ਉ: ਮੋਦੀਖਾਨੇ ਵਿਚ ਮੋਦੀ ਦਾ
42 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਡਿਊਟੀ ਕਿਸ ਤਰ੍ਹਾਂ ਕੀਤੀ ?
ਉ: ਇਮਾਨਦਾਰੀ , ਨੇਕੀ ਤੇ ਸਿਦਕ ਦਿਲੀ ਨਾਲ
43 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਜਾ ਜੀ ਦਾ ਨਾਮ ਕੀ ਸੀ ?
ਉ: ਭਾਈ ਜੈ ਰਾਮ ਜੀ
44 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਜਾ ਜੀ ਕੋਲ ਕਿਸ ਸਥਾਨ ਤੇ ਗਏ ?
ਉ: ਸੁਲਤਾਨਪੁਰ ਵਿਖੇ
45 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕਿੱਥੋਂ ਆਰੰਭ ਕੀਤੀਆਂ ?
ਉ: ਸੁਲਤਾਨਪੁਰ ਲੋਧੀ ਤੋਂ
46 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਉੱਠ ਕੇ ਜਿੱਥੇ ਇਸ਼ਨਾਨ ਕਰਨ ਜਾਂਦੇ ਸਨ ?
ਉ: ਵੇਈ ਨਦੀ ਤੇ
47 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਈ ਨਦੀ ਵਿੱਚੋਂ ਨਿਕਲ ਕੇ ਕੀ ਉਪਦੇਸ਼ ਦਿੱਤਾ ?
ਉ: ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ
48 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਚਾਰ ਫੇਰੀਆਂ ਨੂੰ ਕੀ ਕਿਹਾ ਜਾਂਦਾ ਹੈ ?
ਉ: ਉਦਾਸੀਆਂ
49 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ?
ਉ: ਚਾਰ
50 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਾਥੀ ਕਿਸ ਨੂੰ ਚੁਣਿਆ ?
ਉ: ਭਾਈ ਮਰਦਾਨਾ ਜੀ ਨੂੰ
51 ਪ੍ਰ: ਭਾਈ ਮਰਦਾਨਾ ਜੀ ਗੁਰੂ ਜੀ ਤੋਂ ਉਮਰ ਵਿੱਚ ਕਿੰਨੇ ਵੱਡੇ ਸਨ ?
ਉ: 10ਸਾਲ
52 ਪ੍ਰ: ਭਾਈ ਮਰਦਾਨਾ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਨ ?
ਉ: ਰਾਇ - ਭੋਇ ਦੀ ਤਲਵੰਡੀ ਦੇ
53 ਪ੍ਰ: ਭਾਈ ਮਰਦਾਨਾ ਜੀ ਕਿਹੜਾ ਸਾਜ ਵਜਾਉਂਦੇ ਸਨ ?
ਉ: ਰਬਾਬ
54 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕਿਸ ਦਿਸ਼ਾ ਵੱਲ ਕੀਤੀ ਸੀ ?
ਉ: ਪੂਰਬ ਵੱਲ
55 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕਦੋਂ ਸ਼ੁਰੂ ਕੀਤੀ ਸੀ ?
ਉ: 1497 ਈ : ਵਿੱਚ
56 ਪ੍ਰ: ਪਹਿਲੀ ਉਦਾਸੀ ਤੇ ਜਾਣ ਸਮੇਂ ਗੁਰੂ ਜੀ ਦੀ ਉਮਰ ਕਿੰਨੀ ਸੀ ?
ਉ: 28 ਸਾਲ
57 ਪ੍ਰ: ਸੈਦਪੁਰ ( ਐਮਨਾਬਾਦ ) ਗੁਰੂ ਜੀ ਕਿਸਦੇ ਘਰ ਪਹੁੰਚੇ ਸਨ ?
ਉ: ਲਾਲੋ ਤਰਖਾਣ ਦੇ
58 ਪ੍ਰ: ਮਲਿਕ ਭਾਗੋ ਕੌਣ ਸੀ ?
ਉ: ਸੈਦਪੁਰ ਦਾ ਇੱਕ ਧਨਾਢ ਆਦਮੀ
59 ਪ੍ਰ: ਮਲਿਕ ਭਾਗੋ ਕਿਹੋ ਜਿਹਾ ਬੰਦਾ ਸੀ ?
ਉ: ਰਿਸ਼ਵਤਖੋਰ ਤੇ ਹੰਕਾਰੀ
60 ਪ੍ਰ: ਐਮਨਾਬਾਦ ਦੇ ਹਾਕਮ ਦੇ ਅਹਿਲਕਾਰ ਦਾ ਕੀ ਨਾਮ ਸੀ ?
ਉ: ਮਲਕ ਭਾਗੋ
61 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬ੍ਰਹਮ ਭੋਜ ਦਾ ਸੱਦਾ ਕਿਸ ਨੂੰ ਭੇਜਿਆ ਸੀ ?
ਉ: ਮਲਕ ਭਾਗੋ
62 ਪ੍ਰ: ਦਿੱਲੀ ਵਿੱਚ ਗੁਰੂ ਜੀ ਕਿਸ ਬਾਦਸ਼ਾਹ ਨੂੰ ਮਿਲੈ ?
ਉ: ਸਿਕੰਦਰ ਲੋਧੀ ਨੂੰ
63 ਪ੍ਰ: ਬਨਾਰਸ ਦੇ ਕਿਸ ਵਿਦਵਾਨ ਪੰਡਿਤ ਨੂੰ ਗੁਰੂ ਜੀ ਮਿਲੇ ?
ਉ: ਚਤੁਰ ਦਾਸ ਨੂੰ
64 ਪ੍ਰ: ਕਾਮਰੂਪ ਦੀ ਕਿਸ ਜਾਦੂਗਰਨੀ ਨੂੰ ਗੁਰੂ ਜੀ ਨੇ ਉਪਦੇਸ਼ ਦਿੱਤਾ ?
ਉ: ਨੂਰ ਸ਼ਾਹ ਨੂੰ
65 ਪ੍ਰ: ਹਰਿਦੁਆਰ ਕਿਸ ਨਦੀ ਦੇ ਕੰਢੇ ਤੇ ਹੈ ?
ਉ: ਗੰਗਾ ਨਦੀ ਦੇ ਕੰਢੇ ਤੋਂ
66 ਪ੍ਰ: ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਰਦੁਆਰ ਗਏ ਤਾਂ ਉੱਥੇ ਕਿਹੜਾ ਮੇਲਾ ਲੱਗਿਆ ਹੋਇਆ ਸੀ ?
ਉ: ਕੱਤਕ ਦੀ ਪੂਰਨਮਾਸ਼ੀ ਦਾ ਮੇਲਾ
67 ਪ੍ਰ: ਹਰਿਦੁਆਰ ਵਿਖੇ ਲੋਕੀ ਕਿਹੜੇ ਪਾਸੇ ਪਾਈ ਲੁੱਟ ਰਹੇ ਸਨ ?
ਉ: ਚੜ੍ਹਦੇ ਪਾਸੇ ਵੱਲ
68 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਪਾਸੇ ਵੱਲ ਪਾਈ ਸੁੱਟਣਾ ਸ਼ੁਰੂ ਕੀਤਾ ?
ਉ: ਲਹਿੰਦੇ ਪਾਸੇ ਵੱਲ
69 ਪ੍ਰ: ਵੈਸ਼ਨੋ ਸਾਧ ਦਾ ਡੇਰਾ ਕਿਸ ਸਥਾਨ ਤੇ ਸੀ ?
ਉ: ਹਰਿਦੁਆਰ ਵਿਖੇ ਗੰਗਾ ਦੇ ਕੰਢੇ ਤੇ
70 ਪ੍ਰ: ਵੈਸ਼ਨੋ ਸਾਧ ਅੱਗ ਦੀ ਚੁਆਤੀ ਲੈ ਕੇ ਕਿਸ ਮਗਰ ਦੌੜਿਆ ?
ਉ: ਭਾਈ ਮਰਦਾਨੇ ਮਗਰ
71 ਪ੍ਰ: ਕਲਜੁਗ ਨਾਮੀ ਪੰਡਤ ਕਿੱਥੋਂ ਦਾ ਰਹਿਣ ਵਾਲਾ ਸੀ ?
ਉ: ਜਗਨਾਥ ਪੁਰੀ ਦਾ
72 ਪ੍ਰ: ਜਗਨਨਾਥ ਪੂਰੀ ਵਿੱਚ ਗੁਰੂ ਜੀ ਨੇ ਕਿਹੜੀ ਆਰਤੀ ਦਾ ਉਪਦੇਸ਼ ਦਿੱਤਾ ?
ਉ: ਸੱਚੀ ਆਰਤੀ ਦਾ
73 ਪ੍ਰ: ਭਾਈ ਮਰਦਾਨੇ ਮਗਰ ਕਲਜੁਗ ਨਾਮੀ ਪੰਡਤ ਕਿੱਥੋਂ ਦਾ ਰਹਿਣ ਵਾਲਾ ਸੀ ?
ਉ: ਜਗਨਾਥ ਪੁਰੀ ਦਾ
74 ਪ੍ਰ: ਜਗਨਨਾਥ ਪੁਰੀ ਵਿੱਚ ਗੁਰੂ ਜੀ ਨੂੰ ਕਿਹੜੀ ਆਰਤੀ ਦਾ ਉਪਦੇਸ਼ ਦਿੱਤਾ ?
ਉ: ਸੱਚੀ ਆਰਤੀ ਦਾ
75 ਪ੍ਰ: ਭਾਈ ਮਰਦਾਨੇ ਨਾਲ ਸਾਧੂ ਨੇ ਕੀ ਸਲੂਕ ਕੀਤਾ ?
ਉ: ਉਹ ਬਲਦੀ ਲੱਕੜ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਪੈ ਗਿਆ ।
76 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੈਸ਼ਨਵ ਸਾਧੂ ਨੂੰ ਕੀ ਸਮਝਾਇਆ ?
ਉ: ਗੁਰੂ ਜੀ ਨੇ ਸਮਝਾਇਆ ਕਿ ਪ੍ਰਮਾਤਮਾ ਬਾਹਰਲੀ ਸੁਚੱਤਾ ਤੋਂ ਨਹੀਂ ਰੀਝਦਾ
77 ਪ੍ਰ: ਹਰਿਦੁਆਰ ਤੋਂ ਗੁਰੂ ਜੀ ਕਿੱਥੇ ਗਏ ?
ਉ: ਗੋਰਖਮੱਤੇ
78 ਪ੍ਰ: ਗੋਰਖਮੱਤੇ ਵਿੱਚ ਕਿਸ ਮੱਤ ਦਾ ਜ਼ੋਰ ਸੀ ?
ਉ: ਗੋਰਖਨਾਥ ਦੇ ਚੇਲਿਆਂ ਸਿਧਾਂ ਯੋਗੀਆਂ ਦਾ
79 ਪ੍ਰ: ਗੋਰਖਮੰਤਾ ਪੀਲੀਭੀਤ ਤੋਂ ਕਿੰਨੀ ਦੂਰ ਹੈ ?
ਉ: ਮੀਲ ਦੂਰ ਹੈ
80 ਪ੍ਰ: ਗੋਰਖਮਤੇ ਵਿੱਚ ਗੁਰੂ ਜੀ ਨੇ ਯੋਗੀਆਂ ਨੂੰ ਕੀ ਸਮਝਾਇਆ ?
ਉ: ਗੁਰੂ ਜੀ ਨੇ ਸਮਝਾਇਆ ਕਿ ਪ੍ਰਭੂ ਬਾਹਰੀ ਭੇਖਾਂ ਉੱਪਰ ਖੁਸ਼ ਨਹੀਂ ਹੁੰਦਾ
81 ਪ੍ਰ: ਗੋਰਖਮਤੇ ਵਿੱਚ ਯੋਗੀਆਂ ਦੀ ਅਗਵਾਈ ਕੌਣ ਕਰਦਾ ਸੀ ?
ਉ: ਯੋਗੀ ਝੰਗਰ ਨਾਥ ਅਤੇ ਭੰਗਰ ਨਾਥ
82 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਸੁਣ ਕੇ ਯੋਗੀਆਂ ਦੇ ਮਨ ਤੇ ਕੀ ਅਸਰ ਪਿਆ ?
ਉ: ਬਹੁਤ ਸਾਰੇ ਯੋਗੀਆਂ ਨੇ ਸਿੱਖ ਧਰਮ ਧਾਰਨ ਕਰ ਲਿਆ
83 ਪ੍ਰ: ਗੋਰਖਮੱਤੇ ਤੋਂ ਬਦਲ ਕੇ ਇਸਦਾ ਨਾਮ ਕੀ ਹੋ ਗਿਆ ?
ਉ: ਨਾਨਕ ਮੱਤਾ
84 ਪ੍ਰ: ਕੋਟਦੁਆਰ ਗੁਰੂ ਜੀ ਨੇ ਲੋਕਾਂ ਨੂੰ ਕਿਸ ਦੀ ਪੂਜਾ ਤੋਂ ਰੋਕਿਆ ?
ਉ: ਵਰਾਹ ਅਵਤਾਰ ਤੇ ਉਸਦੀ ਮੂਰਤੀ ਪੂਜਾ ਤੋਂ
85 ਪ੍ਰ: ਅਲਮੋੜਾ ਵਿੱਚ ਗੁਰੂ ਜੀ ਨੇ ਉੱਥੋਂ ਦੇ ਰਾਜੇ ਨੂੰ ਕੀ ਕੁਕਰਮ ਕਰਨ ਤੋਂ ਵਰਜਿਆ ?
ਉ: ਗੁਰੂ ਜੀ ਨੇ ਮਨੁੱਖਾਂ ਨੂੰ ਚੰਡੀ ਦੇਵੀ ਦੀ ਭੇਟ ਚੜ੍ਹਾਉਣ ਤੋਂ ਵਰਜਿਆ
86 ਪ੍ਰ: ਗੋਰਖਮਤੇ ਗੁਰੂ ਜੀ ਦੀ ਕਿੰਨਾਂ ਲੋਕਾਂ ਨਾਲ ਧਰਮ ਚਰਚਾ ਹੋਈ ?
ਉ: ਜੋਗੀਆ ਨਾਲ
87 ਪ੍ਰ: ਦਿਨ ਚਰਚਾ ਵਿੱਚ ਕਿੰਨਾਂ ਦੀ ਹਾਰ ਹੋਈ ?
ਉ: ਜੋਗੀਆਂ ਦੀ
88 ਪ੍ਰ: ਗੁਰ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਦੀਦਾਰ ਕਿਸ ਨੇ ਕੀਤਾ?
ਉ: ਦੋਲਤਾਂ ਦਾਈ
89 ਪ੍ਰ: ਤਿੰਨ ਨਦੀਆਂ ਦੇ ਮੇਲ ਵਾਲੀ ਥਾਂ ਨੂੰ ਕੀ ਕਿਹਾ ਜਾਂਦਾ ਹੈ ?
ਉ: ਤਿਰਬੋਣੀ ਸੰਗਮ
90 ਪ੍ਰ: ਪ੍ਰਯਾਗ ਵਿੱਚ ਪਹੁੰਚ ਕੇ ਲੋਕਾਂ ਨੂੰ ਕੀ ਸਮਝਾਇਆ ?
ਉ: ਗੁਰੂ ਜੀ ਨੇ ਕਿਹਾ ਕਿ ਤੀਰਥ ਇਸ਼ਨਾਨ ਦਾ ਮਨ ਦੀ ਪਵਿਤਰਤਾ ਅਤੇ ਪ੍ਰਭੂ ਦੀ ਭਗਤੀ ਨਾਲ ਕੋਈ ਸਬੰਧ ਨਹੀਂ
91 ਪ੍ਰ: ਮਨ ਦੀ ਮੈਲ ਕਿਸ ਤਰ੍ਹਾਂ ਉਤਰਦੀ ਹੈ ?
ਉ: ਪ੍ਰਭੂ ਦਾ ਗੁਣ ਗਾਇਨ ਕਰਨ ਨਾਲ
92 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਸੱਚਾ ਤੀਰਥ ਕਿਹੜਾ ਹੈ ?
ਉ: ਨਾਮ ਹੈ ( ਤੀਰਥ ਨਾਵਣ ਜਾਉ , ਤੀਰਥ ਨਾਮ ਹੈ )
93 ਪ੍ਰ: ਗੁਰੂ ਨਾਨਕ ਦੇਵ ਜੀ ਅਯੁੱਧਿਆ ਕਦੋਂ ਪਹੁੰਚੇ ?
ਉ: ਦੀਵਾਲੀ ਦੇ ਸਮੇਂ
94 ਪ੍ਰ: ਅਯੁੱਧਿਆ ਕਿਹੜੇ ਦੇਵਤੇ ਦੀ ਜਨਮ ਭੂਮੀ ਹੈ ?
ਉ: ਸ੍ਰੀ ਰਾਮ ਚੰਦਰ ਜੀ ਦੀ
95 ਪ੍ਰ: ਅਯੁੱਧਿਆ ਵਿੱਚ ਗੁਰੂ ਜੀ ਨੂੰ ਕਿਹੜੇ ਸਾਧੂ ਮਿਲੈ ?
ਉ: ਬੈਰਾਗੀ ਸਾਧੂ
96 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੈਰਾਗੀਆਂ ਤੋਂ ਲੋਕਾਂ ਨੂੰ ਕੀ ਸਮਝਾਇਆ ?
ਉ: ਗੁਰੂ ਜੀ ਨੇ ਕਿਹਾ ਦੇਵੀ ਦੇਵਤਿਆਂ ਅਤੇ ਮੂਰਤੀਆਂ ਦੀ ਪੂਜਾ ਨਿਸਫ਼ਲ ਹੈ
97 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸਦੀ ਸਿਫ਼ਤ ਸਲਾਹ ਕਰਨ ਦੀ ਸਲਾਹ ਦਿੱਤੀ ?
ਉ: ਇੱਕ ਅਕਾਲ ਪੁਰਖ ਦੀ
98 ਪ੍ਰ: ਪ੍ਰਯਾਗ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉ: ਅਲਾਹਾਬਾਦ ਨਾਲ
99 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਨਾਰਸ ਵਿੱਚ ਕਿਸ ਮੇਲੇ ਤੇ ਪਹੁੰਚੇ ਸਨ ?
ਉ: ਸ਼ਿਵਾਰਤਰੀ ਦੇ ਮੇਲੇ ਸਮੇਂ
100 ਪ੍ਰ: ਬਨਾਰਸ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ?
ਉ: ਵਾਰਾਨਸੀ ਅਤੇ ਕਾਂਸ਼ੀ ਨਾਲ ਜਾਣਿਆ ਜਾਂਦਾ ਹੈ
101 ਪ੍ਰ: ਹਿੰਦੂ ਧਰਮ ਅਨੁਸਾਰ ਬਨਾਰਸ ਕਿਸ ਵਿਦਿਆ ਦਾ ਕੇਂਦਰ ਹੈ ?
ਉ: ਸੰਸਕ੍ਰਿਤ ਵਿਦਿਆ ਦਾ ਕੇਂਦਰ ਹੈ
102 ਪ੍ਰ: ਬਨਾਰਸ ਦੇ ਪੰਡਤਾਂ ਨੇ ਮੁਕਤੀ ਸੰਬੰਧੀ ਕੀ ਪ੍ਰਚਾਰਿਆਂ ਹੋਇਆ ਸੀ ?
ਉ: ਪੰਡਤਾਂ ਨੂੰ ਪ੍ਰਚਾਰਿਆ ਹੋਇਆ ਸੀ ਕਿ ਜਿਹੜਾ ਕਾਸ਼ੀ ਵਿੱਚ ਪ੍ਰਾਣ ਤਿਆਗੇਗਾ ਉਸਦੀ ਮੁਕਤੀ ਹੋ ਜਾਵੇਗੀ
103 ਪ੍ਰ: ਪੰਡਤਾਂ ਅਨੁਸਾਰ ਮਗਹਰ ਵਿੱਚ ਪ੍ਰਾਣ ਤਿਆਗਣ ਵਾਲਾ ਕਿਸਦੀ ਜੂਨ ਪੈਂਦਾ ਹੈ ?
ਉ: ਖੋਤਾ ( ਗਧੇ ) ਦੀ ਜੂਨ ਵਿੱਚ ਪੈਂਦਾ ਹੈ
104 ਪ੍ਰ: ਕਾਂਸ਼ੀ ਵਿੱਚ ਪੰਡਤਾਂ ਨੂੰ ਮਨੁੱਖ ਦੀ ਮੁਕਤੀ ਲਈ ਕੀ ਰੱਖਿਆ ਹੋਇਆ ਸੀ ?
ਉ: ਕਰਵਤ ( ਆਰਾ ) ਰੱਖਿਆ ਹੋਇਆ ਸੀ
105 ਪ੍ਰ: ਬਨਾਰਸ ਵਿੱਚ ਪੰਡਤਾਂ ਦੀ ਅਗਵਾਈ ਕੌਣ ਕਰਦਾ ਸੀ ?
ਉ: ਚਤੁਰਦਾਸ ਬ੍ਰਾਹਮਣ
106 ਪ੍ਰ: ਬਨਾਰਸ ਵਿੱਚ ਗੁਰੂ ਜੀ ਨੇ ਕਿਹੜੇ - ਕਿਹੜੇ ਭਗਤਾਂ ਦੀ ਬਾਣੀ ਇੱਕਤਰ ਕੀਤੀ ?
ਉ: ਭਗਤ ਕਬੀਰ ਜੀ , ਭਗਤ ਰਵਿਦਾਸ ਤੇ ਭਗਤ ਰਾਮਾਨੰਦ ਜੀ ਦੀ ਬਾਣੀ
107 ਪ੍ਰ: ਗਇਆ ( ਗਯਾ ) ਬਿਹਾਰ ਪ੍ਰਾਂਤ ਵਿੱਚ ਕਿਸ ਨਦੀ ਦੇ ਕੰਢੇ ਉੱਤੇ ਸਥਿਤ ਹੈ ?
ਉ: ਫਲਗੂ ਨਦੀ ਦੇ ਕੰਢੇ
108 ਪ੍ਰ: ਬਿਹਾਰ ਪ੍ਰਾਂਤ ਤੋਂ ਬਾਅਦ ਗੁਰੂ ਜੀ ਕਿਸ ਦੇਸ ਵਿੱਚ ਗਏ ?
ਉ: ਆਸਾਮ ਦੇਸ਼ ਵਿੱਚ
109 ਪ੍ਰ: ਆਸਾਮ ਨੂੰ ਪਹਿਲਾ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ?
ਉ: ਕਾਮਰੂਪ ਨਾਲ
110 ਪ੍ਰ: ਆਸਾਮ ਤੋਂ ਬਾਅਦ ਗੁਰੂ ਜੀ ਕਿੱਥੇ ਗਏ ?
ਉ: ਬੰਗਾਲ ਵਿੱਚ ਗਏ
111 ਪ੍ਰ: ਢਾਕੇ ਵਿੱਚ ਦੁਰਕਾ ਦਾ ਕਿਹੜਾ ਮੰਦਰ ਹੈ ?
ਉ: ਢਾਕੇਸ਼ਵਰੀ ਮੰਦਰ
112 ਪ੍ਰ: ਬੰਗਾਲ ਤੋਂ ਬਾਅਦ ਗੁਰੂ ਕਿਸ ਦੇਸ਼ ਵਿੱਚ ਗਏ ?
ਉ: ਉੜੀਸਾ
113 ਪ੍ਰ: ਉੜੀਸਾ ਵਿੱਚ ਕਿਹੜਾ ਮੰਦਰ ਜ਼ਿਆਦਾ ਪ੍ਰਸਿੱਧ ਹੈ ?
ਉ: ਜਗਨਾਥਪੁਰੀ
114 ਪ੍ਰ: ਜਗਨਾਥਪੁਰੀ ਮੰਦਰ ਵਿੱਚ ਕਿਸਦੀ ਮੂਰਤੀ ਹੈ ?
ਉ: ਭਗਵਾਨ ਕ੍ਰਿਸ਼ਨ ਜੀ ਦੀ
115 ਪ੍ਰ: ਜਗਨਾਥਪੁਰੀ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਕੀ ਕਿਹਾ ?
ਉ: ਗੁਰੂ ਜੀ ਨੇ ਕਿਹਾ ਦੇਵਤਾ ਜਗਤ ਦਾ ਮਾਲਕ ਨਹੀਂ ਹੈ
116 ਪ੍ਰ: ਗੁਰੂ ਜੀ ਅਨੁਸਾਰ ਜਗਤ ਦਾ ਨਾਥ ਕੌਣ ਹੈ ?
ਉ: ਪ੍ਰਭੂ ਅਕਾਲ ਪੁਰਖ ਆਪ ਹੀ ਹੈ
117 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਦੀ ਆਰਤੀ ਕੌਣ ਕਰ ਰਿਹਾ ਹੈ ?
ਉ: ਪ੍ਰਮਾਤਮਾ ਦੀ ਮਾਜੀ ਕੁਦਰਤ ਆਪ ਹੀ ਕਰ ਰਹੀ ਹੈ
118 ਪ੍ਰ: ਜਗਨਾਥਪੁਰੀ ਵਿੱਚ ਗੁਰੂ ਜੀ ਨੇ ਆਰਤੀ ਦਾ ਖੰਡਨ ਕਰਨ ਲਈ ਕਿਹੜਾ ਸ਼ਬਦ ਉਚਾਰਿਆ ?
ਉ: “ ਗਗਨ ਮੈਂ ਥਾਲ ਵ ਚੰਦ ਦੀਪਕ ਬਣੋ "
119 ਪ੍ਰ: ਜਗਨਾਥਪੂਰੀ ਵਿੱਚ ਗੁਰੂ ਜੀ ਨੇ ਕਿਸ ਪਾਂਡੇ ਦਾ ਪਾੜ ਉਘਾੜਿਆ ?
ਉ: ਕਲਯੁੱਗ ਪਾਂਡੇ ਦਾ
120 ਪ੍ਰ: ਕਲਯੁਗ ਪਾਂਡੇ ਨੇ ਲੋਕਾਂ ਵਿਚ ਵੀ ਪ੍ਰਚਾਰਿਆ ਹੋਇਆ ਸੀ ?
ਉ: ਉਸਨੇ ਪ੍ਰਚਾਰਿਆ ਕਿ ਬੈਕੁੰਠ ਵਿੱਚ ਬੈਠੇ ਵਿਸ਼ਨੂੰ ਭਗਵਾਨ ਦੇ ਦਰਸ਼ਨ ਹੋ ਰਹੇ ਹਨ
121 ਪ੍ਰ: ਭੀਲ ਲੋਕ ਕਿਹੜੇ ਲੋਕਾਂ ਦੇ ਜ਼ੁਲਮਾਂ ਤੋਂ ਸਤਾਹੈ ਹੋਏ ਸਨ ?
ਉ: ਆਰੀਆ ਲੋਕਾਂ ਦੇ ਜ਼ੁਲਮਾਂ ਤੋਂ
122 ਪ੍ਰ: ਭੀਲ ਲੋਕ ਮੈਦਾਨੀ ਇਲਾਕੇ ਨੂੰ ਛੱਡ ਕੇ ਕਿੱਥੇ ਵਸਣ ਲਈ ਮਜ਼ਬੂਰ ਹੋਏ ?
ਉ: ਪਹਾੜੀਆਂ ਵਿੱਚ ਵਸਣ ਲਈ ਮਜ਼ਬੂਰ ਹੋਏ
123 ਪ੍ਰ: ਭੀਲ ਲੋਕ ਮੈਦਾਨਾਂ ਵਿੱਚ ਵਸਣ ਵਾਲਿਆਂ ਨਾਲ ਕਿਹੜੀ ਭਾਵਨਾ ਰੱਖਦੇ ਸਨ ?
ਉ: ਵੈਰ ਦੀ ਭਾਵਨਾ
124 ਪ੍ਰ: ਜੇ ਕੋਈ ਸ਼ਹਿਰਾਂ - ਨਗਰਾਂ ਵਿੱਚ ਵਸਣ ਵਾਲਾ ਬੰਦਾ ਇੰਨ੍ਹਾਂ ਦੇ ਹੱਥ ਵਿੱਚ ਆ ਜਾਂਦਾ ਤਾਂ ਇਹ ਕੀ ਵਿਵਹਾਰ ਕਰਦੇ ?
ਉ: ਉਸ ਨੂੰ ਮਾਰ ਕੇ ਉਸਦਾ ਮਾਸ ਖਾ ਜਾਂਦੇ
125 ਪ੍ਰ: ਭਾਈ ਮਰਦਾਨਾ ਜੀ ਸਤਿਗੁਰਾਂ ਤੋਂ ਵਿਛੜਨ ਕਾਰਨ ਕਿਸ ਭੀਲ ਦੇ ਵਸ ਪੈ ਗਏ ?
ਉ: ਇੱਕ ਕੌਡੇ ਨਾਮੀ ਭੀਲ ਦੇ ਵਸ ਪੈ ਗਏ
126 ਪ੍ਰ: ਧਾਲੀਪੁਰ ਵਿੱਚ ਜੋਗੀਆਂ ਦਾ ਕੀ ਬਣਿਆ ਹੋਇਆ ਹੈ ?
ਉ: ਮੈਂਠ ਬਣਿਆ ਹੋਇਆ ਹੈ
127 ਪ੍ਰ: ਗੁਰੂ ਜੀ ਨੇ ਜੋਗੀਆਂ ਨੂੰ ਰਿੱਧੀਆਂ - ਸਿੱਧੀਆਂ ਛੱਡ ਕੇ ਕੀ ਕਰਨ ਦਾ ਉਪਦੇਸ਼ ਦਿੱਤਾ ?
ਉ: ਪ੍ਰਭੂ ਦੀ ਸਿਫਤ ਸਲਾਹ ਕਰਨ ਦਾ
128 ਪ੍ਰ: ਪਾਲੀਪੁਰ ਵਿੱਚ ਗੁਰੂ ਜੀ ਦੇ ਆਉਣ ਦੀ ਯਾਦ ਵਿੱਚ ਕਿਹੜਾ ਸਥਾਨ ਬਣਿਆ ਹੋਇਆ ਹੈ ?
ਉ: ਤਿਲਗੰਜੀ ਨਾਮੀ ਅਸਥਾਨ ਬਣਿਆ ਹੋਇਆ ਹੈ
129 ਪ੍ਰ: ਬੀਕਾਨੇਰ ਦੇ ਇਲਾਕੇ ਵਿੱਚ ਉਸ ਸਮੇਂ ਕਿੰਨਾਂ ਦਾ ਜ਼ੋਰ ਸੀ ?
ਉ: ਜੈਨੀਆਂ ਦਾ
130 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ ਕਿਸ ਸੰਨ ਵਿੱਚ ਗਏ ?
ਉ: 1575 ਸੰਮਤ ( 1518 ਈ . )
131 ਪ੍ਰ: ਚੌਥੀ ਉਦਾਸੀ ਗੁਰੂ ਜੀ ਕਿਸ ਦਿਸ਼ਾ ਵੱਲ ਗਏ ?
ਉ: ਪੱਛਮ ਦਿਸ਼ਾ ਵੱਲ
132 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਥਾਂ ਵੱਲ ਸਭ ਤੋਂ ਪਹਿਲਾਂ ਜਾਣ ਦਾ ਫੈਸਲਾ ਕੀਤਾ ?
ਉ: ਮੱਕਾ ਸ਼ਰੀਫ
133 ਪ੍ਰ: ਮੱਕਾ ਸ਼ਰੀਫ ਦੀ ਯਾਤਰਾ ਨੂੰ ਕੀ ਕਹਿੰਦੇ ਹਨ ?
ਉ: ਹੱਜ
134 ਪ੍ਰ: ਮੱਕਾ ਸ਼ਰੀਫ ਦੀ ਯਾਤਰਾ ਸਮੇਂ ਗੁਰੂ ਜੀ ਨੇ ਕਿਸ ਤਰ੍ਹਾਂ ਦਾ ਬਾਣਾ ਪਹਿਨਿਆ ਹੋਇਆ ਸੀ ?
ਉ: ਹਾਜ਼ੀਆਂ ਵਾਲਾ
135 ਪ੍ਰ: ਮੱਕਾ ਸ਼ਰੀਫ ਦੀ ਯਾਤਰਾ ਸਮੇਂ ਗੁਰੂ ਜੀ ਨਾਲ ਕੌਣ ਸੀ ?
ਉ: ਭਾਈ ਮਰਦਾਨਾ ਜੀ
136 ਪ੍ਰ: ਮੱਕੇ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਿਸ ਪਾਸੇ ਪੈਰ ਪਸਾਰ ਕੇ ਪੈ ਗਏ ?
ਉ: ਕਾਅਬੇ ਵੱਲ
137 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੱਤ ਕਿਸਨੇ ਮਾਰੀ ?
ਉ: ਜੀਵਨ ਹਾਜੀ ਨੇ
138 ਪ੍ਰ: ਜੀਵਨ ਹਾਜੀ ਨੇ ਗੁੱਸੇ ਨਾਲ ਕੀ ਕਿਹਾ ?
ਉ: ਉਸਨੇ ਕਿਹਾ ਕਿ , ਤੂੰ ਕਿਹੜਾ ਕਾਫ਼ਰ ਹੈ , ਜੋ ਕਾਅਬੇ ਵੱਲ ਪੈਰ ਪਸਾਰ ਕੇ ਪਿਆ ਹੋਇਆ ਹੈ
139 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਹਾਜੀ ਦੇ ਸਵਾਲ ਦਾ ਕੀ ਜਵਾਬ ਦਿੱਤਾ ?
ਉ: ਗੁਰੂ ਜੀ ਨੇ ਕਿਹਾ ਕਿ ਜਿੱਧਰ ਰੱਬ ਦਾ ਘਰ ਨਹੀਂ ਹੈ ਮੇਰੀਆਂ ਲੱਤਾਂ ਉਸ ਪਾਸੇ ਕਰ ਦੇ
140 ਪ੍ਰ: ਰੁਕਨਦੀਨ ਕਾਜੀ ਨੇ ਗੁਰੂ ਜੀ ਤੋਂ ਕੀ ਪੁੱਛਿਆ ?
ਉ: ਰੁਕਨਦੀਨ ਕਾਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ , ' ਤੁਸੀਂ ਹਿੰਦੂ ਹੈਂ ਜਾਂ ਮੁਸਲਮਾਨ '
141 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੁਕਨਦੀਨ ਜੀ ਨੂੰ ਕੀ ਉੱਤਰ ਦਿੱਤਾ ?
ਉ: ਗੁਰੂ ਜੀ ਨੇ ਕਿਹਾ , ਕਿ ਉਹ ਹਿੰਦੂ ਜਾਂ ਮੁਸਲਮਾਨ ਨਹੀਂ , ਉਹ ਸਿਰਫ ਇਨਸਾਨ ਹਨ
142 ਪ੍ਰ: ਰੱਬ ਦੀ ਦਰਗਾਹ ਦੇ ਵਿੱਚ ਕਿਸ ਨੂੰ ਢੋਈ ਨਹੀਂ ਮਿਲਦੀ ?
ਉ: ਮੰਦੇ ਕਰਮ ਕਰਨ ਵਾਲਿਆਂ ਨੂੰ
143 ਪ੍ਰ: ਰੁਕਨਦੀਨ ਨੇ ਗੁਰੂ ਜੀ ਤੋਂ ਕੀ ਮੰਗਿਆ ?
ਉ: ਰੁਕਨਦੀਨ ਨੇ ਗੁਰੂ ਜੀ ਤੋਂ ਗੁਰੂ ਜੀ ਦੀ ਯਾਤਰਾ ਦੀ ਨਿਸ਼ਾਨੀ ਮੰਗੀ
144 ਪ੍ਰ: ਗੁਰੂ ਜੀ ਨੇ ਰੁਕਨਦੀਨ ਨੂੰ ਕੀ ਨਿਸ਼ਾਨੀ ਦਿੱਤੀ ?
ਉ: ਗੁਰੂ ਜੀ ਨੇ ਆਪਣੀਆਂ ਖੜਾਵਾਂ ਰੁਕਨਦੀਨ ਨੂੰ ਨਿਸ਼ਾਨੀ ਵਜੋਂ ਦਿੱਤੀਆਂ
145 ਪ੍ਰ: ਮੱਕੇ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਗਏ ?
ਉ: ਮਦੀਨੇ
146 ਪ੍ਰ: ਮੌਕੇ ਸ਼ਰੀਫ ਦੀ ਯਾਤਰਾ ਨੂੰ ਕੀ ਕਿਹਾ ਜਾਂਦਾ ਹੈ ?
ਉ: ਹੱਜ
147 ਪ੍ਰ: ਮਿਸਰ ਤੇ ਸੁਡਾਨ ਹੁੰਦੇ ਹੋਏ ਗੁਰੂ ਜੀ ਕਿੱਥੇ ਪਹੁੰਚੇ ?
ਉ: ਤੁਰਕੀ
148 ਪ੍ਰ: ਤੁਰਕੀ ਦਾ ਬਾਦਸ਼ਾਹ ਕਿਹੋ ਜਿਹਾ ਸੀ ?
ਉ: ਤੁਰਕੀ ਦਾ ਬਾਦਸ਼ਾਹ ਬੜਾ ਜਾਬਰ ਸੀ
149 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਦਸ਼ਾਹ ਨੂੰ ਮਿਲ ਕੇ ਕੀ ਕਰਨ ਲਈ ਕਿਹਾ ?
ਉ: ਪਰਜਾ ਉੱਪਰ ਜੁਲਮ ਛੱਡ ਕੇ ਪਿਆਰ ਕਰਨ ਲਈ ਕਿਹਾ
150 ਪ੍ਰ: ਤੁਰਕੀ ਤੋਂ ਬਾਅਦ ਗੁਰੂ ਜੀ ਕਿੱਥੇ ਪਹੁੰਚੇ ?
ਉ: ਬਗਦਾਦ
151 ਪ੍ਰ: ਅੰਮ੍ਰਿਤ ਵੇਲੇ ਗੁਰੂ ਜੀ ਨੂੰ ਕੀ ਕਰਨਾ ਸ਼ੁਰੂ ਕੀਤਾ ?
ਉ: ਗੁਰੂ ਜੀ ਨੇ ਉੱਚੀ ਤੇ ਸੁੱਚੀ ਅਵਾਜ਼ ਵਿੱਚ ' ਸਤਿ ਕਰਤਾਰ ' ਕਹਿਣਾ ਸ਼ੁਰੂ ਕੀਤਾ
152 ਪ੍ਰ: ਇਸਲਾਮ ਧਰਮ ਦਾ ਰਾਗ ਪ੍ਰਤੀ ਕੀ ਰਵਈਆ ਹੈ
ਉ: ਇਸਲਾਮ ਵਿੱਚ ਰਾਗ ਦੀ ਮਨਾਹੀ ਹੈ
153 ਪ੍ਰ: ਬਗਦਾਦ ਸ਼ਹਿਰ ਵਿਚ ਗੁਰੂ ਜੀ ਦੁਆਰਾ ਕੀਰਤਨ ਕਰਨ ਤੋਂ ਲੋਕਾਂ ਦਾ ਪ੍ਰਤੀਕਰਮ ਕੀ ਸੀ ?
ਉ: ਲੋਕਾਂ ਨੇ ਬਗ਼ਦਾਦ ਦੇ ਪੀਰ ਕੋਲ ਜਾ ਕੇ ਰਿਪੋਰਟ ਕਰ ਦਿੱਤੀ
154 ਪ੍ਰ: ਬਗਦਾਦ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵਿਰੁੱਧ ਕੀ ਹੋਇਆ ?
ਉ: ਉਨ੍ਹਾਂ ਨੇ ਗੁਰੂ ਜੀ ਨੂੰ ਪੱਥਰ ਮਾਰ ਕੇ ਮਾਰਨ ਦਾ ਹੁਕਮ ਦਿੱਤਾ
155 ਪ੍ਰ: ਕੀ ਬਗਦਾਦ ਵਿਚ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੱਥਰ ਮਾਰੈ ?
ਉ: ਨਹੀਂ
156 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਗਦਾਦ ਵਿੱਚ ਕੀ ਮਿਲਦਾ ਹੈ ?
ਉ: ਇਕ ਯਾਦਗਾਰੀ ' ਥੜਾ '
157 ਪ੍ਰ: ਬਗਦਾਦ ਵਿੱਚ ਬਣਿਆ ਪੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਦਾ ਸਮਾਂ ਕੀ ਦੱਸਦਾ ਹੈ ?
ਉ: 927 ਹਿਜ਼ਰੀ ਮੁਤਾਬਕ ਸੰਨ 1520 - 21
158 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਕਦੋਂ ਸ਼ੁਰੂ ਕੀਤੀ ?
ਉ: 1510 ਈ : ਵਿੱਚ
159 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਕਿਸ ਸੰਨ ਵਿੱਚ ਗਏ ਸਨ ?
ਉ: 1512 ਈ : ਵਿੱਚ
160 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੀਜੀ ਉਦਾਸੀ ਕਦੋਂ ਆਰੰਭ ਕੀਤੀ ?
ਉ: 1519 ਈ : ਵਿੱਚ
161 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦਾ ਸਮਾਂ ਕਿੰਨਾਂ ਹੈ ?
ਉ: 2 ਸਾਲ 5 ਮਹੀਨੇ ਦੇ ਲਗਭਗ
162 ਪ੍ਰ: ਤੁਲੰਭਾ ਪਿੰਡ ਪਾਕਿਸਤਾਨ ਦੇ ਕਿਸ ਜ਼ਿਲ੍ਹੇ ਵਿੱਚ ਹੈ ?
ਉ: ਮੁਲਤਾਨ ਜ਼ਿਲ੍ਹੇ ਵਿੱਚ
163 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਸਮਝਾਉਣ ਲਈ ਕਿਹੜਾ ਸ਼ਬਦ ਉਚਾਰਿਆ , ਉਸਦੀ ਪਹਿਲੀ ਤੁਕ ਦੱਸੋ ?
ਉ: “ ਉਜਲ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ
164 ਪ੍ਰ: ਅਟਕ ਤੋਂ ਪਾਰ ਹੋ ਕੇ ਗੁਰੂ ਜੀ ਕਿੱਥੇ ਪਹੁੰਚੇ ?
ਉ: ਹਸਨ - ਅਬਦਾਲ
165 ਪ੍ਰ: ਹਸਨ - ਅਬਦਾਲ ਪਹਾੜੀ ਉੱਪਰ ਕਿਹੜਾ ਫ਼ਕੀਰ ਰਹਿੰਦਾ ਸੀ ?
ਉ: ਵਲੀ - ਕੰਧਾਰੀ
166 ਪ੍ਰ: ਵਲੀ ਕੰਧਾਰੀ ਕਿਹੋ ਜਿਹਾ ਵਿਅਕਤੀ ਸੀ ?
ਉ: ਹੰਕਾਰੀ
167 ਪ੍ਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਸਨ - ਅਬਦਾਲ ਪਹੁੰਚਣ ਨਾਲ ਲੋਕਾਂ ਤੋਂ ਕੀ ਅਸਰ ਹੋਇਆ ?
ਉ: ਵਲੀ ਕੰਧਾਰੀ ਦੀ ਮਾਨਤਾ ਘਟਣ ਲੱਗੀ ਸੀ
168 ਪ੍ਰ: ਹਸਨ - ਅਬਦਾਲ ਦੀ ਪਹਾੜੀ ਉੱਪਰ ਬਣੇ ਚਸ਼ਮੇਂ ਤੋਂ ਕਿਸਦਾ ਕਬਜ਼ਾ ਸੀ ?
ਉ: ਵਲੀ ਕੰਧਾਰੀ ਦਾ
169 ਪ੍ਰ: ਵਲੀ ਕੰਧਾਰੀ ਨੇ ਗੁੱਸੇ ਵਿੱਚ ਕੀ ਕੀਤਾ ਸੀ ?
ਉ: ਨਗਰ - ਵਾਸੀਆਂ ਦਾ ਪਾਣੀ ਬੰਦ ਕਰ ਦਿੱਤਾ ਸੀ
170 ਪ੍ਰ: ਲੋਕਾਂ ਨੇ ਵਲੀ ਕੰਧਾਰੀ ਦੀਆਂ ਮਿੰਨਤਾਂ ਕਿਉਂ ਕੀਤੀਆਂ ਸਨ ?
ਉ: ਲੋਕਾਂ ਨੇ ਪਾਈ ਲੈਣ ਲਈ ਵਲੀ ਕੰਧਾਰੀ ਦੀਆਂ ਮਿੰਨਤਾਂ ਕੀਤੀਆਂ ਸਨ
171 ਪ੍ਰ: ਲੋਕਾਂ ਦੀਆਂ ਮਿੰਨਤਾਂ ਸੁਣ ਕੇ ਵਲੀ - ਕੰਧਾਰੀ ਨੇ ਕੀ ਕਿਹਾ ?
ਉ: ਵਲੀ ਕੰਧਾਰੀ ਨੇ ਕਿਹਾ ਕਿ ਆਪਣੇ ਨਵੇਂ ਧਾਰੇ ਫ਼ਕੀਰ ਤੋਂ ਪਾਣੀ ਮੰਗੋ
No comments:
Post a Comment