ਸੱਚਖੰਡ ਸੀ੍ ਹਰਿਮੰਦਰ ਸਾਹਿਬ ਤੋਂ ਆਇਆ,ਅੱਜ ਦਾ ਮੁੱਖਵਾਕ
ਬੁੱਧਵਾਰ , ੨੧ ਕੱਤਕ ( ਸੰਮਤ ੫੧ ਨਾਨਕਸ਼ਾਹੀ ) ਅੰਗ : ੬੬੮ )
ਧਨਾਸਰੀ ਮਹਲਾ ੪ ॥
ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥ ੧ ॥
English Translation:
The Lord , Har , Har , is the rain - drop ; I am the song - bird , crying , crying out for it . 0 Lord God , please bless me with Your Mercy , and pour Your Name into my mouth , even if for only an instant . | | 1 | |
ੴ*☬ ਵਿਆਖਿਆ ☬*ੴ
ਹੇ ਹਰੀ ! ਹੇ ਸੁਆਮੀ ! ਮੈਂ ਪਪੀਹਾ ਤੇਰੇ ਨਾਮ - ਬੂੰਦ ਵਾਸਤੇ ਤੜਫ਼ ਰਿਹਾ ਹਾਂ । ਮੇਹਰ ਕਰ , ਤੇਰਾ ਨਾਮ ਮੇਰੇ ਵਾਸਤੇ ( ਸ਼੍ਵਾਂਵੀ ) ਬੂੰਦ ਬਣ ਜਾਏ । ਹੇ ਹਰੀ ! ਹੇਪ੍ਰਭੂ ! ਆਪਣੀ ਮੇਹਰ ਕਰ , ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਹੀ ਮੇਰੇ ਮੂੰਹ ਵਿਚ ਆਪਣੇ ਨਾਮ ਦੀ ਸਾਂਤੀ ਬੂੰਦ ਪਾ ਦੇ । ੧ ।
ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥ ੨ ॥
English Translation:
Without the Lord , I cannot live for even a second . Like the addict who dies without his drug , I die without the Lord . | | Pause | You , Lord , are the deepest , most unfathomable ocean ; I cannot find even a trace of Your limits . You are the most remote of the remote , limitless and transcendent ; O Lord Master , You alone know Your state and extent . | | 2 | |
ੴ*☬ ਵਿਆਖਿਆ ☬*ੴ
ਹੇ ਭਾਈ ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ । ਜਿਵੇਂ ਅਫ਼ੀਮ ਆਦਿਕ ਨਸ਼ੇ ਤੋਂ ਬਿਨਾ ਅਮਲੀ ( ਨਸ਼ੇ ਦਾ ਆਦੀ ) ਮਨੁੱਖ ਤੜਫ ਉੱਠਦਾ ਹੈ , ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ । ਰਹਾਉ । ਹੇ ਪ੍ਰਭੂ ! ਤੂੰ ਗੁਣਾਂ ਦਾ ਬੜਾ ਹੀ ਡੂੰਘਾ ਸਮੁੰਦਰ ਹੈਂ , ਅਸੀਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ । ਤੂੰ ਪਰੇ ਤੋਂ ਪਰੇ ਹੈਂ , ਤੂੰ ਬੇਅੰਤ ਹੈਂ । ਹੇ ਸੁਆਮੀ ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵਡਾ ਹੈਂ - ਇਹ ਭੇਤਤੂੰ ਆਪ ਹੀ ਜਾਣਦਾ ਹੈਂ । ੨ ।
ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਉਤਮ ਪਾਤੀ ॥ ੩ ॥
English Translation:
The Lord ' s humble Saints meditate on the Lord ; they are imbued with the deep crimson color of the Guru ' s Love . Meditating on the Lord , they attain great glory , and the most sublime honor . ॥ 3 ॥
ੴ*☬ ਵਿਆਖਿਆ ☬*ੴ
ਹੇ ਭਾਈ ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ , ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ - ਰੰਗ ਵਿਚ ਰੰਗੇ ਗਏ , ਉਹਨਾਂ ਦੇਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ , ਉਹਨਾਂ ਨੂੰ ਲੋਕ ਪਰਲੋਕ ਵਿਚ ਬੜੀ ਸੋਭਾ ਮਿਲੀ । ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ , ਉਹਨਾਂ ਨੂੰਉੱਤਮ ਇੱਜ਼ਤ ਪ੍ਰਾਪਤ ਹੋਈ । ੩ ॥
ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥ ੪ ॥ ੫ ॥
English Translation:
He Himself is the Lord and Master , and He Himself is the servant ; He Himself creates His environments . Servant Nanak has come to Your Sanctuary , 0 Lord ; protect and preserve the honor of Your devotee . | | 4 | | 5 ॥
ੴ*☬ ਵਿਆਖਿਆ ☬*ੴ
ਪਰ , ਹੇ ਭਾਈ ! ਭਗਤੀ ਕਰਨ ਦੀ ਵਿਉਂਤ ਪ੍ਰਭੂ ਆਪ ਹੀ ਬਣਾਂਦਾ ਹੈ ( ਢੋ ਆਪ ਹੀ ਢੁਕਾਂਦਾ ਹੈ , ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ । ਹੇ ਪ੍ਰਭੂ ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ । ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ । ੪੫ ॥

No comments:
Post a Comment