Ads R

Monday, October 21, 2019

Today’s Hukamnama Sahib,22.10.19

ਸੱਚਖੰਡ ਸੀ੍ ਹਰਿਮੰਦਰ ਸਾਹਿਬ ਤੋਂ ਆਇਆ,ਅੱਜ ਦਾ ਮੁੱਖਵਾਕ 



ਮੰਗਲਵਾਰ ਕੱਤਕ (ਸੰਮਤ ੫੫੧ ਨਾਨਕਸ਼ਾਹੀ) (ਅੰਗ੬੮੦)

ਧਨਾਸਰੀ ਮਹਲਾ  
ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ  
ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ੧॥ 

English Translation: 

People try to deceive others, but the Inner-knower, the Searcher of hearts, knows everything. They commit sins, and then deny them, while they pretend to be in Nirvaanaa. || 1 || 

* ਵਿਆਖਿਆ *

ਹੇ ਭਾਈ! (ਲਾਲਚੀ ਮਨੁੱਖਅਨੇਕਾਂ ਜਤਨ ਕਰਦਾ ਹੈਲੋਕਾਂ ਨੂੰ ਧੋਖਾ ਦੇਂਦਾ ਹੈਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈਪਾਪ ਕਰ ਕੇ (ਫਿਰਉਹਨਾਂ ਪਾਪਾਂ ਤੋਂਮੁੱਕਰ ਭੀ ਜਾਂਦਾ ਹੈਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝਜਾਣਦਾ ਹੈ ੧। 




ਜਾਨਤ ਦੂਰਿ ਤੁਮਹਿ ਪ੍ਰਭ ਨੇਰਿ  
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ  ਰਹਾਉ  
ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ  ਕੋਈ 
ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ੨॥੫॥੩੬॥

English Translation: 

They believe that You are far away, but You, O God, are near at hand. Looking around, this way and that, the greedy people come and go. || Pause || As long as the doubts of the mind are not removed, liberation is not found. Says Nanak, he alone is a Saint, a devotee, and a humble servant of the Lord, to whom the Lord and Master is merciful. || 2 || 5 || 36 ||

* ਵਿਆਖਿਆ *

ਹੇ ਪ੍ਰਭੂਤੂੰ (ਸਭ ਜੀਵਾਂ ਦੇਨੇੜੇ ਵੱਸਦਾ ਹੈਂਪਰ (ਲਾਲਚੀ ਪਖੰਡੀ ਮਨੁੱਖਤੈਨੂੰ ਦੂਰ (ਵੱਸਦਾਸਮਝਦਾ ਹੈ  ਲਾਲਚੀ ਮਨੁੱਖ (ਲਾਲਚ ਦੇਗੇੜ ਵਿਚਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰਉੱਧਰ ਤੱਕਦਾ ਹੈਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂਰਹਾਉ। ਹੇ ਭਾਈਜਦੋਂ ਤਕ ਮਨੁੱਖਦੇ ਮਨ ਦੀ (ਮਾਇਆ ਵਾਲੀਭਟਕਣਾ ਦੂਰ ਨਹੀਂ ਹੁੰਦੀਇਹ (ਲਾਲਚ ਦੇ ਪੰਜੇ ਤੋਂਆਜ਼ਾਦ ਨਹੀਂ ਹੋ ਸਕਦਾ  ਹੇ ਨਾਨਕਆਖ—(ਪਹਿਰਾਵਿਆਂ ਨਾਲਭਗਤ ਨਹੀਂ ਬਣ ਜਾਈਦਾਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇਉਸ ਨੂੰ ਨਾਮ ਦੀ ਦਾਤਿ ਦੇਂਦਾ ਹੈਉਹੀ ਮਨੁੱਖ ਸੰਤ ਹੈ ਭਗਤ ਹੈ ੨।੫।੩੬।

No comments:

Post a Comment

Today’s Hukamnama Sahib (07.07.20)

ਸੱਚਖੰਡ   ਸ੍ਰੀ   ਦਰਬਾਰ   ਸਾਹਿਬ  ,  ਤੋਂ   ਆਇਆ   ਅੱਜ   ਦਾ   ਮੁੱਖਵਾਕ ਸਲੋਕੁ   ਮਃ   ੩   ॥   ਬ੍ਰਹਮੁ   ਬਿੰਦੈ   ਤਿਸ   ਦਾ   ਬ੍ਰਹਮਤੁ   ਰਹੈ...