ਸੱਚਖੰਡ ਸੀ੍ ਹਰਿਮੰਦਰ ਸਾਹਿਬ ਤੋਂ ਆਇਆ,ਅੱਜ ਦਾ ਮੁੱਖਵਾਕ
ਸ਼ਨਿਚਰਵਾਰ, ੨੬ ਅੱਸੂ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੭੩੫)
ਸੂਹੀ ਮਹਲਾ ੪ ਘਰੁ ੭
ੴ ਸਤਿਗੁਰ ਪ੍ਰਸਾਦਿ॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥
ਮੈ ਹਰਿ ਹਰਿਨਾਮੁ ਧਰ ਸੋਈ॥
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥
English Translation:
Which, which of Your Glorious Virtues should I sing and recount, Lord? You are my Lord and Master, the treasure of excellence. I cannot express Your Glorious Praises. You are my Lord and Master, lofty and benevolent. || 1 || The Name of the Lord, Har, Har, is my only support. If it pleases You, please save me, O my Lord and Master; without You, I have no other at all. || 1 || Pause ||
ੴ*☬ ਵਿਆਖਿਆ ☬*ੴ
ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਮਾਲਕ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀਸਿਫ਼ਤਿ ਸਾਲਾਹ ਕਰ ਸਕਦਾ ਹਾਂ? ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ।੧। ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ।੧। ਰਹਾਉ।
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥
ਮੈ ਹੁਰ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥
English Translation:
You alone are my strength, and my Court, O my Lord and Master; unto You alone I pray. There is no other place where I can offer my prayers; I can tell my pains and pleasures only to You. || 2 ||
ੴ*☬ ਵਿਆਖਿਆ ☬*ੴ
ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾਰਹਾਉ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ।੨।
ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥
ਬਕਰੀ ਸਿੰਘੁ ਇਕਤੈ ਥਾਹਿ ਰਾਖੇ ਮਨ ਹਰਿ ਜਪਿ ਭ੍ਰਮ ਭਉ ਦੂਰਿ ਕੀਜੈ ॥੩॥
English Translation:
Water is locked up in the earth, and fire is locked up in wood. The sheep and the lions are kept in one place; O mortal, meditate on the Lord, and your doubts and fears shall be removed. || 3 ||
ੴ*☬ ਵਿਆਖਿਆ ☬*ੴ
ਹੇ ਮੇਰੇ ਮਨ! ਵੇਖ, ਪਾਣੀ ਦੇ ਵਿਚ ਹੀ ਧਰਤੀ ਹੈ, ਧਰਤੀ ਦੇ ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, ਮਾਲਕ-ਪ੍ਰਭੂ ਨੇ, ਮਾਨੋ ਸ਼ੇਰ ਤੇ ਬੱਕਰੀ ਇਕੋਥਾਂ ਰੱਖੇ ਹੋਏ ਹਨ। ਹੇ ਮਨ! ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਭਰਮ ਦੂਰ ਕਰ ਲਿਆ ਕਰ।੩।
ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥
ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁਪੈਰੀ ਪਾਏ ॥੪॥੧॥੧੨॥
English Translation:
So behold the glorious greatness of the Lord, O Saints; the Lord blesses the dishonored with honor. As dust rises from underfoot, O Nanak, so does the Lord make all people fall at the feet of the Holy. || 4 || 1 || 12 ||
ੴ*☬ ਵਿਆਖਿਆ ☬*ੴ
ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵ@ਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਉਂਦਾ ਹੈ, ਜਿੰਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਹੇ ਨਾਨਕ! ਜਿਵੇਂਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਣ ਤੇ ਉਸ ਦੇ ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾਹੈ।੪।੧।੧੨।

No comments:
Post a Comment