Ads R

Sunday, October 27, 2019

ਦੀਵਾਲੀ ਦੀ ਰਾਤ ਦੀਵੇ ਬਾਲੀਅਨਿ ॥ ( Diwali di raat divey baliyan)

ਦੀਵਾਲੀ ਦੀ ਰਾਤ ਦੀਵੇ ਬਾਲੀਅਨਿ  


ਗੁਰਮੁਖੀ :-

ਦੀਵਾਲੀ ਦੀ ਰਾਤ ਦੀਵੇ ਬਾਲੀਅਨਿ  
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ  
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ  
ਤੀਰਥਿ ਜਾਤੀ ਜਾਤ ਨੈਣਨਿਹਾਲੀਅਨਿ  
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ  
ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ    

* ਵਿਆਖਿਆ *

ਦੀਵਾਲੀ ਦੀ ਰਾਤ ਨੂੰ ਹਰ ਘਰ ਵਿਚ ( ਖੁਸ਼ੀ ਨਾਲ ) ਦੀਵੇ ਬਾਲੇ ਜਾਂਦੇ ਹਨ ( ਜੋ ਕੁਝ ਵਿਚ ਮਗਰੋਂ ਬੁਝ ਜਾਂਦੇ ਹਨ )  ( ਇਸੇ ਤਰ੍ਹਾਂ ਰਾਤ ਵੇਲੇ ) ਵੱਡੇ ਛੋਟੇਤਾਰੇ ਅਸਮਾਨ ਨਿਕਲ ਕੇ ਚਮਕਾਂ ਮਾਰਦੇ ਤੇ ਲਿਸ਼ਕਦੇ ਹਨ , ( ਪਰ ਦਿਨ ਚੜ੍ਹਦੇ ਹੀ ਖਤਮ ਹੋ ਜਾਂਦੇ ਹਨ )  ਬਾਗਾਂ ਵਿਚ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜਦੇ ਹਨ , ( ਪਰ ਕੁਝ ਚਿਰ ਹੀ ਪੂਰੇ ਖਿੜਦੇ ਹਨ ਕਿ ਮਾਲੀ ) ਉਨ੍ਹਾਂ ਨੂੰ ਚੁਣ ਚੁਣ ਕੇ ਤੋੜ ਲੈਂਦਾ ਹੈ  ਯਾਤਰੀਆਂ ਦੇ ਟੋਲਿਆਂ ਦੇ ਟੋਲੇ ਤੀਰਥਾਂ ਪੁਰ ਯਾਤਰਾ ਕਰਨ ਜਾਂਦੇਹਨ , ਤੇ ਅੱਖਾਂ ਨਾਲ ਦੇਖਦੇ ਹਾਂ ( ਕਿ ਮੁੜ ਤੀਰਥਾਂ ਨੂੰ ਖਾਲੀ ਕਰ ਆਉਂਦੇ ਹਨ )  ਹਰਿਚੰਦਉਰੀ ਵਾਂਗ ਸੰਸਾਰ ਵਿਚ ਅਨੇਕਾਂ ਅਜੇਹੀਆਂ ਨਗਰੀਆਂ ਦੀਝਾਤੀ ( ਦਿਖਾਵੇ ਮਾਤ੍ਰ ) ਦਿਸਦੀ ਹੈ ਤੇ ਖਤਮ ਹੋ ਜਾਂਦੀ ਹੈ , ਵਸਦੀ ਤੇ ਉਜੜ ਜਾਂਦੀ ਹੈ  ( ਪਰ ਅਸਲ ਵਿਚ ) ਜੋ ਜੀਵਨ ਦਾ ਸੁਖ ਫਲ , ਸ਼ਬਦ ਦੀ ਦਾਤ ( ਪ੍ਰਭੂ ਦਾ ਸਿਮਰਨ ਤੇ ਭਜਨ ) ਹੈ , ਉਹ ਗੁਰੂ ਦੇ ਵਰੋਸਾਏ ਗੁਰਮੁਖ ਹੀ ਸੰਭਾਲਦੇ ਹਨ   

No comments:

Post a Comment

Today’s Hukamnama Sahib (07.07.20)

ਸੱਚਖੰਡ   ਸ੍ਰੀ   ਦਰਬਾਰ   ਸਾਹਿਬ  ,  ਤੋਂ   ਆਇਆ   ਅੱਜ   ਦਾ   ਮੁੱਖਵਾਕ ਸਲੋਕੁ   ਮਃ   ੩   ॥   ਬ੍ਰਹਮੁ   ਬਿੰਦੈ   ਤਿਸ   ਦਾ   ਬ੍ਰਹਮਤੁ   ਰਹੈ...